ਨਵਾਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਸਰਕਾਰ ਤੇ ਉਚੇਚੀ ਸਿੱਖਿਆ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਰਾਜ ਸਰਕਾਰ ਦੇ ਸਮੂਹ ਸਰਕਾਰੀ , ਪ੍ਰਾਈਵੇਟ ,ਮਾਨਤਾ ਪ੍ਰਾਪਤ, ਸਹਾਇਤਾ ਪ੍ਰਾਪਤ, ਵਿਦਿਆਕ ਸੰਸਥਾਵਾਂ ਆਦਿ ਦੇ ਨਾਮ ਪੱਟੀਆ, ਸਾਈਨ ਬੋਰਡ ਪੰਜਾਬੀ ਭਾਸ਼ਾ ( ਗੁਰਮੁਖੀ ਲਿੱਪੀ ) ਵਿੱਚ ਲਿਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ | ਜੇਕਰ ਕਿਸੇ ਹੋਰ ਭਾਸ਼ਾ ਵਿੱਚ ਨਾਮ ਲਿਖਣਾ ਹੋਵੇ ਤਾ ਪੰਜਾਬੀ ਭਾਸ਼ਾ (ਗੁਰਮੁੱਖੀ ) ਤੋ ਬਾਅਦ ਲਿਖਿਆ ਜਾਵੇ | ਇਸ ਸਬੰਧੀ ਜਾਣਕਾਰੀ ਦਿੰਦੇ ਜਿਲਾ ਸਿੱਖਿਆ ਵਿਭਾਗ ਦੇ ਅਧਿਕਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਮਾਮਲੇ ਪ੍ਰਤੀ ਬੇਹੱਦ ਸੰਜੀਦਾ ਹੈ ਤੇ ਕਿਸੇ ਪ੍ਰਕਾਰ ਦੀ ਅਣਗਹਿਲੀ ਨਹੀ ਵਰਤੀ ਜਾ ਸਕਦੀ | ਉਨਾ ਕਿਹਾ ਕਿ ਪੰਜਾਬੀ ਮਾਤ ਭਾਸਾ ਪੰਜਾਬ ਰਾਜ ਤੇ ਪੰਜਾਬੀਅਤ ਦਾ ਮਾਣ ਹੈ | ਇਸ ਲਈ ਸਬੰਧਿਤ ਹੁਕਮਾ ਅਧੀਨ ਆਉਦੀਆ ਜਿਲੇ ਦੀਆ ਸਾਰੀਆ ਵਿਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਸੰਸਥਾ ਦੇ ਬੋਰਡ ਪੰਜਾਬੀ ਭਾਸ਼ਾ ( ਗੁੱਰਮੁਖੀ ਲਿਪੀ) ਵਿੱਚ ਲਿਖਣ ਅਤੇ ਇਹ ਵੀ ਧਿਆਨ ਦਿੱਤਾ ਜਾਵੇ ਕਿ ਇਨਾ ਬੋਰਡਾ ਦੇ ਸ਼ਬਦ ਜੋੜ ਵੀ ਠੀਕ ਹੋਣ | ਇਨਾ ਹਿਦਾਇਤਾ ਸੰਬੰਧੀ ਪੰਜਾਬ ਸਰਕਾਰ ਉਚੱਚੀ ਸਿੱਖਿਆ ਤੇ ਭਾਸ਼ਾ ਵਿਭਾਗ ਵੱਲੋ ਜਾਰੀ ਪੱਤਰ ਵੀ ਵਿਭਾਗਾ ਨੂੰ ਭੇਜ ਦਿੱਤੇ ਗਏ ਹਨ | ਆਪਣੀ ਸੰਸਥਾ ਦੇ ਬੋਰਡਾ ਦੇ ਸ਼ਬਦ ਜੋੜ ਠੀਕ ਕਰ ਨ ਸਬੰਧੀ ਕਿਸੇ ਵੀ ਸਮੇਂ ਦਫਤਰ ਭਾਸ਼ਾ ਵਿਭਾਗ ਨਵਾਂਸ਼ਹਿਰ ਤੋ ਅਗੁਵਾਈ ਜਾ ਸਹਿਯੋਗ ਲਿਆ ਜਾ ਸਕਦਾ ਹੈ | ਪੰਜਾਬ ਸਰਕਾਰ ਦੇ ਭਾਸ਼ਾ ਵਿਭਾਦ ਦਾ ਮੂਲ ਮਨੋਰਥ ਪੰਜਾਬ ਵਾਸੀਆ ਨੂੰ ਨਾਲ ਲੈ ਕੇ ਪੰਜਾਬੀ ਭਾਸ਼ਾ ਸਬੰਧੀ ਕਮੀਆ ਨੂੰ ਦੂਰ ਕਰਨਾ ਹੈ ਤੇ ਪੰਜਾਬੀ ਭਾਸ਼ਾ ਦਾ ਬਣਦਾ ਮਾਣ ਸਤਿਕਾਰ ਕਾਇਮ ਰੱਖਣਾ ਹੈ |